Saturday 3 September 2011

Charitro Pakhiaan Rachnaa Vich Istaree Daa Usaaroo Pakh - Dr Gursewak Singh

ਚਰਿਤ੍ਰੋਪਾਖਯਾਨ ਰਚਨਾ ਵਿੱਚ ਇਸਤਰੀ ਦੇ ਉਸਾਰੂ ਪੱਖ –ਡਾ. ਗੁਰਸੇਵਕ ਸਿੰਘ


ਆਮ ਤੌਰ ਤੇ ਕੁਝ ਲੋਗਾ ਦੀ ਚਰਿਤ੍ਰੋਪਾਖਯਾਨ ਰਚਨਾ ਬਾਰੇ ਧਾਰਨਾ ਹੈ ਕੀ ਇਸ ਵਿੱਚ ਇਸਤਰੀ ਦੇ ਉਸਾਰੂ ਪੱਖ ਜਿਕਰ ਨਹੀ ਹੈ, ਸਿਰਫ਼ ਉਸਦਾ ਕੁਚਜੇ ਪੱਖ ਨੂੰ ਹੀ ਦਰਸਾਇਆ ਗਿਆ ਹੈ, ਗੁਰਬਾਣੀ ਵਿੱਚ ਕਾਮਣੀ, ਕੁਲਖਣੀ, ਕੁਨਾਰ, ਕੁਚੱਜੀ ਬਾਰੇ ਜਿਕਰ ਹੈ ਅਤੇ ਇਸ ਤਰਾ ਦੀ ਇਸਤਰੀ ਦੇ ਤਿਆਗ ਦਾ ਵਿਧਾਨ ਹੈ। 

ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
ਸਿਰੀਰਾਗੁ  ਕੀ ਵਾਰ: (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੮੯

ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਨੋ ਨਹੀ ਸੰਗਦੇ।

ਗੁਰੂ ਸਾਹਿਬ ਨੇ ਜੋ ਇਸਤਰੀ ਦੇ ਉਸਾਰੂ ਪੱਖ ਦਾ ਜਿਕਰ ਕੀਤਾ, ਮੇਰਾ ਮਕਸਦ ਸੰਗਤ ਨੂੰ ਉਸ ਤੋ ਜਾਣੂ ਕਰਵਾਉਣਾ ਹੈ, ਦਾਸ ਇਹ ਇੱਕ ਇੱਕ ਕਰਕੇ ਇਹ ਸਭ ਆਪਦੇ ਵਿਚਾਰ ਗੋਚਰੇ ਰੱਖੇਗਾ।

ਇਸਤਰੀ ਨੂੰ ਕਮਜ਼ੋਰ ਤੇ ਦੁਰਬਲ ਮੰਨਿਆ ਗਿਆ ਹੈ। ਪਰ ਦਸਮ ਬਾਣੀ ਵਿੱਚ ਇਸਤ੍ਰੀ ਸ਼ਕਤੀ (ਚੰਡੀ) ਦਾ ਰੂਪ ਧਾਰਦੀ ਹੈ ਤੇ ਸੰਗਰਾਮ ਲਈ ਜੂਝਦੀ ਹੈ। ਚਰਿਤ੍ਰੋਪਾਖਯਾਨ ਵਿੱਚ ਵੀ ਬਹਾਦਰ ਤੇ ਦਲੇਰ ਇਸਤ੍ਰੀਆਂ ਦੀ ਘਾਟ ਨਹੀ। 

ਚਰਿਤ੍ਰ 52
ਇਸ ਚਰਿਤ੍ਰ ਵਿੱਚ ਉਸ ਰਾਜ ਕੁਮਾਰੀ ਦਾ ਜਿਕਰ ਹੈ ਜੋ ਉਸ ਰਾਜ ਕੁਮਾਰ ਨੂੰ ਪਤੀ ਬਨਾਉਣਾ ਚਾਹੁੰਦੀ ਹੈ ਜੋ ਉਸ ਨੂੰ ਯੁੱਧ ਵਿੱਚ ਜਿੱਤੇ, ਇਕ ਸਵੰਬਰ  ਯੁੱਧ ਦਾ ਰੂਪ ਧਾਰਦਾ ਹੈ,ਰਾਜਕੁਮਾਰੀ ਕਹਿੰਦੀ ਹੈ..

ਤਬ ਕੰਨ੍ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥
ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥
ਚਰਿਤ੍ਰ ੫੨ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ

ਰਾਜ ਕੰਨਿਆ ਨੇ ਘੋਰ ਯੁੱਧ ਕੀਤਾ ਤੇ ਕਈਆ ਨੂੰ ਤੀਰਾ ਨਾਲ ਵਿੰਨ ਕੇ ਸੁੱਟ ਦਿੱਤਾ..
ਮਚਿਯੌ ਤੁਮਲ ਜੁਧ ਤਹ ਭਾਰੀ ॥
ਨਾਚੇ ਸੂਰਬੀਰ ਹੰਕਾਰੀ ॥
ਤਾਨਿ ਧਨੁਹਿਯਨ ਬਿਸਿਖ ਚਲਾਵਤ ॥
ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥
ਚਰਿਤ੍ਰ ੫੨ - ੨੪ - ਸ੍ਰੀ ਦਸਮ ਗ੍ਰੰਥ ਸਾਹਿਬ

ਉਥੇ ਬਹੁਤ ਭਾਰੀ ਯੁੱਧ ਹੋਇਆ। ਯੁੱਧ ਦਾ ਨਕਸ਼ਾ ਕੁਝ ਇਸ ਤਰਾ ਖਿਚਿਆ ਹੈ ...

ਬਿਨੁ ਸੀਸਨ ਕੇਤਿਕ ਭਟ ਡੋਲਹਿ ॥
ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥
ਕਿਤੇ ਤਮਕਿ ਰਨ ਤੁਰੈ ਨਚਾਵੈ ॥
ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥
ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥
ਭੂਪ ਸੁਤਾ ਕਰਿ ਕੋਪ ਪਛਾਰੇ ॥
ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥
ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥
ਚਰਿਤ੍ਰ ੫੨ - ੩੬ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਦਾਨੇ ਜੰਗ ਦਾ ਚਿੱਤਰ ਖਿਚਿਆ ਹੈ.....

ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥
ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥
ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥
ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥
ਚਰਿਤ੍ਰ ੫੨ - ੬੯ - ਸ੍ਰੀ ਦਸਮ ਗ੍ਰੰਥ ਸਾਹਿਬ

ਦੋਹਰਾ ॥
ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ ॥
ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ ॥੮੦॥
ਚਰਿਤ੍ਰ ੫੨ - ੮੦ - ਸ੍ਰੀ ਦਸਮ ਗ੍ਰੰਥ ਸਾਹਿਬ

ਅਖੀਰ ਵਿੱਚ ਯੋਧਾ ਰਾਜਕੁਮਾਰੀ ਨੇ ਯੁੱਧ ਵਿੱਚ ਘਾਇਲ ਇਕ ਸੂਰਬੀਰ ਨੂੰ ਆਪਣਾ ਪਤੀ ਸਵੀਕਾਰ ਕੀਤਾ ਅਤੇ ਉਸਦੀ ਜਾਨ ਬਚਾਕੇ ਉਸ ਨੂੰ ਨਵਾ ਜੀਵਨ ਦੀਤਾ।
ਚਰਿਤ੍ਰ 96
ਇਸ ਚਰਿਤ੍ਰ ਵਿੱਚ ਉਸ ਇਸਤ੍ਰੀ ਦੀ ਬਹਾਦਰੀ ਦਾ ਵਰਨਣ ਹੈ ਜੋ ਉਸ ਵੇਲੇ ਜੰਗੇ ਮੈਦਾਨ ਵਿੱਚ ਆਉਦੀ ਹੈ ਜਦੋ ਉਸ ਦਾ ਪਤੀ ਦਿੱਲ ਢਾਹ ਦੇਂਦਾ ਹੈ ਤੇ ਮੈਦਾਨ ਵਿੱਚੋ ਨਸ ਜਾਦਾ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਸਸ਼ਤਰ ਬਸਤਰ ਦੇ ਦੇਵੋ ਮੈਂ ਵੈਰੀ ਨਾਲ ਯੁਧ ਕਰਾਗੀ।

ਅਪਨੀ ਪਗਿਯਾ ਮੋ ਕਹ ਦੀਜੈ ॥
ਮੇਰੀ ਪਹਿਰ ਇਜਾਰਹਿ ਲੀਜੈ ॥
ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥
ਟੂਕ ਟੂਕ ਬੈਰਿਨ ਕੇ ਕਰਿਹੌ ॥੭॥
ਚਰਿਤ੍ਰ ੯੬ - ੭ - ਸ੍ਰੀ ਦਸਮ ਗ੍ਰੰਥ ਸਾਹਿਬ

ਇਹ ਇਸਤ੍ਰੀ ਬਹੁਤ ਸੁਰਮਗਤੀ ਨਾਲ ਲੜੀ ਤੇ ਕਈ ਵੈਰੀਆ ਨੂੰ ਤਲਵਾਰ ਦੇ ਘਾਟ ਉਤਾਰਿਆ। ਯੋਧਾ ਇਸਤਰੀ ਦੇ ਤੀਰ ਦੋਹਾ ਪਾਸੇ ਮਾਰ ਕਰਦੇ ਸਨ...

ਲਏ ਹਾਥ ਸੈਥੀ ਅਰਬ ਖਰਬ ਧਾਏ ॥
ਬੰਧੇ ਗੋਲ ਹਾਠੇ ਹਠੀ ਖੇਤ ਆਏ ॥
ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥
ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥
ਚਰਿਤ੍ਰ ੯੬ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ
ਝੰਡਿਆ ਦੇ ਨਿਸ਼ਾਨ ਝੂਲ ਰਹੇ ਸਨ, ਹੱਥਾ ਵਿੱਚ ਤਲਵਾਰਾ ਸਨ.. ਮੈਦਾਨੇ ਜੰਗ ਦਾ ਦਿ੍ਸ਼ ਖਿਚਿਆ ਹੈ...

ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ ॥
ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥
ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ ॥
ਲੋਹ ਲੁਹਾਰ ਗੜੈ ਜਨੁ ਜਾਰਿ ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥
ਚਰਿਤ੍ਰ ੯੬ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਸੂਰਮਿਆ ਦੇ ਮੈਦਾਨੇ ਜੰਗ  ਲੜ ਮਰਨ ਦੇ ਚਾਅ ਦਾ ਦਿ੍ਸ਼....
ਲਗੇ ਬ੍ਰਿਣਨ ਕੇ ਸੂਰਮਾ ਪਰੇ ਧਰਨਿ ਪੈ ਆਇ ॥
ਗਿਰ ਪਰੇ ਉਠਿ ਪੁਨਿ ਲਰੇ ਅਧਿਕ ਹ੍ਰਿਦੈ ਕਰਿ ਚਾਇ ॥੨੨॥
ਚਰਿਤ੍ਰ ੯੬ - ੨੨ - ਸ੍ਰੀ ਦਸਮ ਗ੍ਰੰਥ ਸਾਹਿਬ

ਸੂਰਮਿਆ ਦੇ ਮੈਦਾਨੇ ਜੰਗ  ਬੀਰਤਾ ਦਿਖਾਉਣ  ਦੇ ਚਾਅ ਦਾ ਦਿ੍ਸ਼...

ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥
ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥
ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥
ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥
ਚਰਿਤ੍ਰ ੯੬ - ੨੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਦੋ ਬਹੁਤ ਸਾਰੇ ਸੂਰਮੇ ਮਾਰੇ ਗਏ ਤਾ ਉਹ ਮਹਾ ਯੋਧਾ ਇਸਤਰੀ ਸਸ਼ਤਰ ਸੰਭਾਲ ਕੇ ਯੁੱਧ ਵਿੱਚ ਆਈ। ਵੈਰੀਆ ਨੇ ਇਕੋਵਾਰੀ ਬਰਛੀਆ ਆਦਿ ਉਸ ਵੱਲ ਚਲਾਏ ਪਰ ਬਹਾਦਰੀ ਦੇਖ ਪਿਛਾ ਹੱਟ ਗਏ.....

ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ॥
ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥
ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥
ਬੀਰ ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥
ਚਰਿਤ੍ਰ ੯੬ - ੩੦ - ਸ੍ਰੀ ਦਸਮ ਗ੍ਰੰਥ ਸਾਹਿਬ

ਇਸ ਤਰਾ ਉਸ ਸੂਰਬੀਰ ਇਸਤਰੀ ਨੇ ਯੁੱਧ ਜਿੱਤ ਲਿਆ।

ਚਰਿਤ੍ਰ 151 (ਚਲਦਾ)

ਭਾਗ 3
ਚਰਿਤ੍ਰ 151
ਇਸ ਚਰਿਤ੍ਰ ਵਿੱਚ ਇਕ ਰਾਣੀ ਦੀ ਸੂਰਬੀਰਤਾ ਦਰਸਾਈ ਗਈ ਹੈ, ਜਦੋ ਮੈਦਾਨੇ ਜੰਗ ਵਿੱਚ ਰਾਜਾ ਮਾਰਿਆ ਜਾਦਾ ਹੈ,.....

ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥
ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥
ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ ॥
ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥
ਚਰਿਤ੍ਰ ੧੫੧ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ

ਪਰ ਰਾਣੀ ਜਿਹੜੀ ਰਾਜੇ ਨਾਲ ਅੰਬਾਰੀ ਵਿੱਚ ਬੈਠੀ ਹੈ, ਬਹਾਦਰੀ ਨਾਲ ਯੁੱਧ ਦੀ ਕਮਾਨ ਸੰਭਾਲਦੀ ਹੈ। ਸਿਪਾਹੀਆ ਨੂੰ ਉਤਸਾਹਤ ਕਰਨ ਲਈ ਆਪ ਆਪਣਾ ਰਥ ਮੈਦਾਨੇ ਜੰਗ ਵਿੱਚ ਲੈ ਜਾਦੀ ਹੈ...
ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥
ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥
ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥
ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾਂ ਕਰਤ ਭੇ ॥੧੩॥
ਚਰਿਤ੍ਰ ੧੫੧ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ





ਬਹੁਤ ਭਿਆਨਕ ਯੁੱਧ ਹੁੰਦਾ ਹੈ...

ਪੀਸਿ ਪੀਸਿ ਕਰਿ ਦਾਂਤ ਸੂਰਮਾ ਰਿਸਿ ਭਰੇ ॥
ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥
ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥
ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥
ਚਰਿਤ੍ਰ ੧੫੧ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਇਸ ਤਰਾ ਇਕ ਸੂਰਬੀਰ ਇਸਤਰੀ ਮੈਦਾਨੇ ਜੰਗ ਵਿੱਚ ਲੜਨ ਦਾ ਪ੍ਰੇਰਨਾ ਸਰੋਤ ਬਣਕੇ ਜੰਗ ਜਿੱਤਦੀ ਹੈ।


ਭਾਗ 4

ਚਰਿਤ੍ਰ 147
ਇਸ ਚਰਿਤ੍ਰ ਇਕ ਸੂਰਬੀਰ ਬਹਾਦਰ ਇਸਤ੍ਰੀ ਦਾ ਹੈ, ਜਿਸ ਵਿੱਚ ਇਸਤ੍ਰੀ ਦੇ ਪਤੀ ਨੂੰ ਰਾਜਾ ਕੈਦ ਕਰ ਲੈਂਦਾ ਹੈ।
ਬੰਧ੍ਯੋ ਰਾਵ ਬਾਲਨ ਸੁਨਿ ਪਾਯੋ ॥
ਸਕਲ ਪੁਰਖ ਕੋ ਭੇਖ ਬਨਾਯੋ ॥
ਬਾਲੋਚੀ ਸੈਨਾ ਸਭ ਜੋਰੀ ॥
ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥
ਚਰਿਤ੍ਰ ੧੪੭ - ੩ - ਸ੍ਰੀ ਦਸਮ ਗ੍ਰੰਥ ਸਾਹਿਬ

ਬਲਵਾਨ ਇਸਤ੍ਰੀ ਰਾਜੇ ਜੰਗ ਲਈ ਵੰਗਾਰਦੀ ਹੈ....
ਘੇਰਿ ਸੈਦ ਖਾਂ ਕੌ ਤ੍ਰਿਯਨ ਐਸੇ ਕਹਿਯੋ ਸੁਨਾਇ ॥
ਕੈ ਹਮਰੋ ਪਤਿ ਛੋਰਿਯੈ ਕੈ ਲਰਿਯੈ ਸਮੁਹਾਇ ॥੪॥
ਚਰਿਤ੍ਰ ੧੪੭ - ੪ - ਸ੍ਰੀ ਦਸਮ ਗ੍ਰੰਥ ਸਾਹਿਬ

ਜੰਗ ਦਾ ਦਿਰਸ਼ ਇਸ ਤਰਾ ਖਿਚਿਆ ਹੈ, ਕਈ ਨਾ ਮਾਰੇ ਜਾਣ ਵਾਲੇ ਸੂਰਮੇ ਵੀ ਮਰ ਗਏ, ਕਈ ਹਾਥੀ ਖਤਮ ਹੋ ਗਏ।
ਬਜੀ ਭੇਰ ਭਾਰੀ ਮਹਾ ਸੂਰ ਗਾਜੇ ॥
ਬੰਧੇ ਬੀਰ ਬਾਨਾਨ ਬਾਂਕੇ ਬਿਰਾਜੇ ॥
ਕਿਤੇ ਸੂਲ ਸੈਥੀਨ ਕੇ ਘਾਇ ਘਾਏ ॥
ਮਰੇ ਜੂਝਿ ਜਾਹਾਨ ਮਾਨੋ ਨ ਆਏ ॥੬॥
ਚਰਿਤ੍ਰ ੧੪੭ - ੬ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਤਲਵਾਰ ਚਲਾਉਦੀ ਹੈ ਤਾਂ ਕਈ ਰਾਜਿਆ ਦੇ ਪੁੱਤਰ ਨੱਠ ਜਾਦੇ ਹਨ...

ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥
ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ ਬਾਜਨ ਕੇ ॥
ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ ॥
ਅਤਿ ਮਾਰਿ ਪਰੀ ਨ ਸੰਭਾਰਿ ਰਹੀ ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥
ਚਰਿਤ੍ਰ ੧੪੭ - ੯ - ਸ੍ਰੀ ਦਸਮ ਗ੍ਰੰਥ ਸਾਹਿਬ

ਉਹ ਬਲਵਾਨ ਇਸਤ੍ਰੀ ਰਾਜੇ ਨਾਲ ਜੰਗ ਕਰਦੀ ਹੈ ਅਤੇ ਪਤੀ ਨੂੰ ਸੁਤੰਤਰ ਕਰਵਾ ਲੈਂਦੀ ਹੈ

ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥
ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥
ਚਰਿਤ੍ਰ ੧੪੭ - ੧੭ - ਸ੍ਰੀ ਦਸਮ ਗ੍ਰੰਥ ਸਾਹਿਬ

2 comments:

  1. listen chirtar 266 https://www.youtube.com/watch?v=bmxiNd2E9Lg

    ReplyDelete



  2. ੴ ਵਾਹਿਗੁਰੂ ਜੀ ਕੀ ਫਤਹਿ॥



    ਲ਼ੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ.



    ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੇ ਪੰਜਵੇਂ ਭਾਗ ਅੰਦਰ ਅੰਮ੍ਰਿਤ ਤਿਆਰ ਕਰਨ ਸਮੇਂ ਦੀ ਵਿਧੀ, ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਖੰਡੇ ਬਾਟੇ ਦਾ ਅੰਮ੍ਰਿਤ (ਪਾਹੁਲ) ਸੰਬੰਧੀ ਕਈ ਢੁੱਚਰਾਂ ਕੀਤੀਆਂ ਹਨ।

    ਇਹ ਸਿੱਖ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਦਾ ਭੇਖ ਬਣਾ ਕੇ ਕਿਸੇ ਨੇ ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ ਕੀਤਾ ਹੈ।ਇਹ ਵੀ ਸਿੱਖ ਕੌਮ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਆਪ ਕੌਮ ਦਾ ਰੌਸ਼ਨ-ਜਮੀਰ ਅਤੇ ਰੌਸ਼ਨ ਦਿਮਾਗ ਸਮਝਣ ਵਾਲੇ ਵੀਰ ਜਿਨ੍ਹਾਂ ਨੇ ਅਜਿਹੇ ਹਮਲਿਆਂ ਤੋਂ ਕੌਮ ਦੀ ਰਾਖੀ ਕਰਨੀ ਸੀ, ਉਹ ਆਪ ਹੀ ਕੁਰਾਹੇ ਪੈ ਗਏ ਹਨ।ਸਿੱਖ ਇਤਿਹਾਸ ਇਸ ਸੰਬੰਧੀ ਕੀ ਲਿਖੇਗਾ।



    ਸ. ਕਾਲਾ ਅਫ਼ਗਾਨਾ ਦੀਆਂ ਅੰਮ੍ਰਿਤ ਮਰਿਯਾਦਾ ਸੰਬੰਧੀ ਢੁੱਚਰਾਂ ਇਤਿਹਾਸਕ ਤੌਰ ਤੇ ਝੂਠੀਆਂ ਸਿੱਧ ਹੋ ਜਾਂਦੀਆਂ ਹਨ, ਜਦੋਂ ਅਸੀਂ ਸ. ਗੁਰਮੁਖ ਸਿੰਘ ਵਾਲਿਆਂ ਦੀ ਲਿਖੀ ਕਿਤਾਬ ਭਾਈ ਜੈਤਾ ਜੀ - ਜੀਵਨ ਤੇ ਰਚਨਾ ਐਡੀਸ਼ਨ 1994 ਪੜ੍ਹਦੇ ਹਾਂ।

    ਇਸ ਵਿਚ ਡਾ. ਗੁਰਮੁਖ ਸਿੰਘ ਜੀ ਨੇ ਭਾਈ ਜੈਤਾ ਜੀ ਦੇ ਫਰੀਦਕੋਟ ਵਿਖੇ ਪਏ ਹੱਥ-ਲਿਖਤ ਖਰੜੇ ਦੇ ਹਵਾਲੇ ਦਿੱਤੇ ਹਨ।ਭਾਈ ਜੈਤਾ ਜੀ ਗੁਰੂ ਘਰ ਦੇ ਉਹ ਸਿਦਕਵਾਨ ਸਿੱਖ ਹੋਏ ਹਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ।ਬਾਅਦ ਵਿਚ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ।



    ਭਾਈ ਜੀਵਨ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਜੀ ਨਾਲ ਕਾਫੀ ਸਮਾਂ ਰਹੇ।ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਕਾ, 1699 ਈ. ਦੀ ਵਿਸਾਖੀ, ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਦੀ ਵਿਧੀ, ਰਹਿਤਾਂ ਆਦਿ ਬਾਰੇ ਅੱਖੀਂ ਡਿੱਠਾ ਹਾਲ ਬਾਰੇ ਇਹ ਸਤਰਾਂ ਵਿਚ ਲਿਖੀਆਂ ਹਨ:



    ਸਵੈਯਾ:-ਆਇ ਜੁਰੇ ਦਮਦਮਹਿਂ ਸੁ ਸਿਖ ਗਨ ਸਤਿਗੁਰ ਬੀਚ ਦੀਵਾਨ ਸੁਹਾਯੋ।

    ਧੂਹ ਕ੍ਰਿਪਾਨ ਖੋੜਿ ਤੇ ਬਾਹਰ ਸੀਖਨ ਕਉ ਮੁਖ ਐਸ ਅਲਾਯੋ।

    ਕੋਊ ਸਿਖ ਹੋਇ ਤਉ ਦੀਜੈ ਸੀਸ ਮੋਹਿ ਅਬ ਹੀ ਫੁਰਮਾਯੋ।

    ਦੋਇ ਕਰ ਜੋਰ ਉਠਯੋ ਇਕ ਸੇਵਕ ਬਿਨਤੀ ਕਰ ਉਰ ਹਰਖ ਮਨਾਯੋ॥56॥



    ਸਵੈਯਾ:-ਦੀਨ ਦਿਆਲ ਕ੍ਰਿਪਾ ਕੈ ਸਾਗਰ ਮਮ ਸਿਰ ਕਉ ਨਿਜ ਲੇਖੇ ਪਾਯੋ।

    ਸਤਿਗੁਰ ਬਾਹਿਂ ਪਕਰ ਤਿਸ ਸਿਖ ਕਉ ਨਿਕਟ ਤੰਬੂ ਮਹਿਂ ਜਾਇ ਬਿਠਾਯੋ।

    ਫੁਨ ਦੀਵਾਨ ਮਹਿ ਐਸ ਉਚਾਰਾ ਅਵਰ ਏਕੁ ਕੋਇ ਸੀਸ ਲਗਾਯੋ।

    ਪੁਨ ਇਕ ਸਿਖ ਕਹੀ ਕਰ ਜੋਰੈ ਸਤਿਗੁਰ ਸੇਵ ਮੋਹਿ ਏਹੁ ਭਾਯੋ॥57॥



    ਸਵੈਯਾ:-ਤਿਹ ਭਿ ਸਤਿਗੁਰ ਬਾਹਿਂ ਪਕਰ ਕਰ ਤੰਬੂ ਭੀਤਰ ਲੈ ਕਰ ਜਾਯੋ।

    ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿਂ ਲੇ ਜਾਤ ਸੁਹਾਯੋ।

    ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਨ ਆਯੋ।

    ਖੁਸਰ ਮੁਸਰ ਸਿਖਨ ਮਹਿਂ ਹੋਇਹੈ ਪਾਂਚਹੁੰ ਕੋ ਗੁਰ ਮਾਰ ਮੁਕਾਯੋ ॥58॥



    ਸਵੈਯਾ:-ਧੀਰੈ ਧੀਰੈ ਨਿਕਸਨ ਲਾਗੈ ਜਿਹ ਸਿਖ ਕਾਚਾ ਨਾਮ ਧਰਾਯੋ।

    ਕਿਛ ਕਿਛ ਬੈਠ ਰਹਯੋ ਨਹਿਂ ਗਮਨੇ ਕਿਵ ਗੁਰ ਘਰ ਮਹਿਂ ਮਾਨ ਰਹਾਯੋ।

    ਕਿਛ ਪੂਰੈ ਪ੍ਰੇਮੀ ਪਦ-ਪੰਕਜ ਬੈਠ ਰਹਯੋ ਨਹਿਂ ਬਾਰੀ ਆਯੋ।

    ਅਬ ਕੀ ਬਾਰ ਸੁ ਮੰਚ ਸੁਹਾਏ ਪਾਂਚ ਸਿਖਨ ਕਉ ਸਿੰਘ ਸਜਾਯੋ ॥59॥

    ਸਵੈਯਾ:-ਬੀਚ ਸਭਾ ਮਹਿਂ ਬੈਠਿ ਕੇ ਸਤਿਗੁਰ ਰਹਿਤ ਕੁਰਹਿਤ ਸਬਹਿ ਸਮਝਾਯੋ।

    ਤੇਜ ਲਿਲਾਟ ਨਿਹਾਰ ਸਿੰਘਨ ਕੇ ਸਿਖ ਦੁਚਿਤੇ ਅਤਿ ਖੁਣਸਾਯੋ।

    ਪੁਨ ਕੈਸੇ ਸਿਖ ਜੀਵਤ ਭਏਂ ਹੈਂ ਸਬਹਿਨ ਕੈ ਮਨ ਅਤਿ ਭਰਮਾਯੋ।

    ਸਰਧਾਹੀਨ ਭਏ ਅਤਿ ਬੌਨੇ ਗੁਰ ਮਹਿਮਾ ਕੋ ਭੇਦ ਨਾ ਪਾਯੋ ॥60॥

    ਸਵੈਯਾ:-ਪਾਂਚ ਬਡੇ ਪ੍ਰਭ ਕੈ ਦਰ ਹੈਂ, ਅਰ ਪਾਂਚ ਕਾ ਮਾਨ ਹੈ ਗੁਰਦਰਬਾਰੇ

    ਕ੍ਰਿਪਾਨ ਕੜਾ ਕਛ ਕੰਕਤ ਕਰ ਦੀਨਹਿਂ ਨਿਸਚੈ ਪਾਂਚ ਕਕਾਰੇ।

    ਪਾਂਚ ਕਕਾਰ ਦੀਏ ਗੁਰ ਨੇ ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ।

    ਭੇਦ ਕੋਇ ਗੋਪ ਨਹਿ ਇਨ ਮਹਿੰ ਪ੍ਰਭ ਕੇ ਚਿੰਨ ਪਾਂਚ ਪ੍ਰਭੂ ਅਤਿ ਪਿਆਰੇ॥110॥



    ਅੰਮ੍ਰਿਤ-ਬਿਧਿ

    ਸਵੈਯਾ:-ਆਇਂ ਜਬਹਿ ਅੰਮ੍ਰਿਤ ਅਭਿਲਾਖੀ ਪਾਂਚ ਸੁ ਸਿੰਘਨ ਚਯਨ ਕਰੀਜੈ।

    ਸਕੇਸ ਕਰਹਿਂ ਇਸਨਾਨ ਸਬਹਿ ਜਨ ਨਿਰਮਲ ਸਵਛ ਪੁਸਾਕ ਪਹਿਰੀਜੈ।

    ਨਿਰਮਲ ਕੰਬਰ ਦੇਹੁ ਬਿਛਾਈ ਸਬ ਤਿਸ ਕੰਬਰ ਆਸਨ ਕੀਜੈ।

    ਕੰਬਰ ਊਪਰ ਰਾਖ ਲੋਹ ਪਾਤਰ ਪਾਤਰ ਮਹਿ ਸਬ ਨਦਰਿ ਟਿਕੀਜੈ ॥111॥

    ਸਵੈਯਾ:-ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ।

    ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ।

    ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ।

    ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧੀਰਜੈ ॥112॥



    ਸਵੈਯਾ:-ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ।

    ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ।

    ਜਪੁ ਜਾਪ ਸਵੈਯੇ ਚੌਪਈ ਅਨੰਦ ਕੋ ਪਾਠ ਸੋਂ ਪਾਹੁਲ ਤਿਆਰ ਕਰੀਜੈ।

    ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ ॥113॥



    ਸਵੈਯਾ:-ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ।

    ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ।

    ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ।

    ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਔ ਪਾਨ ਕਰਾਵੈ ॥114॥





    ਜੇਕਰ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਇਹੋ ਜਿਹੀਆਂ ਢੁੱਚਰਾਂ ਨਾ ਕਰਦੇ ਤਾਂ ਸ਼ਾਇਦ ਇਹੋ ਜਿਹੇ ਇਤਿਹਾਸਕ ਹਵਾਲੇ ਕਦੀਂ ਸਾਹਮਣੇ ਵੀ ਨਾ ਆਉਂਦੇ, ਇਸ ਲਈ ਸ. ਕਾਲਾ ਅਫ਼ਗਾਨਾ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੈ।



    -ਡਾ ਅਨੋਖ ਸਿੰਘ, ਬੀਬੀ ਵਾਲਾ ਰੋਡ, ਬਠਿੰਡਾ।

    ReplyDelete